iPhone ਦਾ ਸਭ ਤੋਂ ਮਹਿੰਗਾ ਕਿਹੜਾ ਪਾਰਟ ਹੁੰਦਾ ਹੈ?

ਆਈਫੋਨ ਇੱਕ ਸਟੇਟਸ ਸਿੰਬਲ ਬਣ ਗਿਆ ਹੈ। ਆਈਫੋਨ ਮਹਿੰਗੇ ਹੋਣ ਕਾਰਨ ਹਰ ਕਿਸੇ ਲਈ ਇਸ ਨੂੰ ਖਰੀਦਣਾ ਸੰਭਵ ਨਹੀਂ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਆਈਫੋਨ ਇੰਨ੍ਹੇ ਮਹਿੰਗੇ ਕਿਉਂ ਹੁੰਦੇ ਹਨ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ…

ਸਮੇਂ ਦੇ ਨਾਲ ਟੈਕਨਾਲੋਜੀ ਵੀ ਸਸਤੀ ਹੋ ਰਹੀ ਹੈ ਜਿਸ ਕਾਰਨ ਕਈ ਸਮਾਰਟਫੋਨ ਵੀ ਸਸਤੇ ਹੋ ਰਹੇ ਹਨ। ਇਸ ਸਮੇਂ ਹਰ ਕੰਪਨੀ ਦੇ ਸਸਤੇ ਫੋਨ ਸਮਾਰਟ ਫੀਚਰਸ ਦੇ ਨਾਲ ਆ ਰਹੇ ਹਨ ਪਰ ਜਿੱਥੇ ਇੱਕ ਪਾਸੇ ਸਮਾਰਟਫੋਨ ਸਸਤੇ ਹੋ ਰਹੇ ਹਨ, ਉੱਥੇ ਹੀ ਆਈਫੋਨ (Apple iPhone) ਲਗਾਤਾਰ ਮਹਿੰਗੇ ਹੋ ਰਹੇ ਹਨ। ਆਈਫੋਨ (Apple iPhone) ਇੱਕ ਪ੍ਰੀਮੀਅਮ ਸਮਾਰਟਫੋਨ ਦੀ ਸ਼ਰੇਣੀ ਵਿੱਚ ਆਉਂਦਾ ਹੈ। ਆਈਫੋਨ (Apple iPhone) ਇੱਕ ਸਟੇਟਸ ਸਿੰਬਲ ਬਣ ਗਿਆ ਹੈ। ਆਈਫੋਨ (Apple iPhone) ਮਹਿੰਗੇ ਹੋਣ ਕਾਰਨ ਹਰ ਕਿਸੇ ਲਈ ਇਸ ਨੂੰ ਖਰੀਦਣਾ ਸੰਭਵ ਨਹੀਂ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਆਈਫੋਨ (Apple iPhone) ਇੰਨ੍ਹੇ ਮਹਿੰਗੇ ਕਿਉਂ ਹੁੰਦੇ ਹਨ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ…

ਆਈਫੋਨ (Apple iPhone) ਵਿੱਚ ਵਰਤੀ ਗਈ ਸਮੱਗਰੀ ਦੀ ਕੀਮਤ $370.25 (ਲਗਭਗ 30,575 ਰੁਪਏ) ਹੈ। ਆਈਫੋਨ (Apple iPhone) ਦੇ ਸੱਭ ਤੋਂ ਮਹਿੰਗੇ ਪਾਰਟ ਵਿੱਚੋਂ ਇੱਕ ਹੈ ਨਵੀਂ OLED ਸਕ੍ਰੀਨ, ਜਿਸਦੀ ਕੀਮਤ $110 (ਲਗਭਗ 9,000 ਰੁਪਏ) ਹੈ। ਇਸ ਤੋਂ ਬਾਅਦ ਦੂਜਾ ਸਭ ਤੋਂ ਮਹਿੰਗਾ ਹਿੱਸਾ ਸਟੀਲ ਕੇਸ ਹੈ। ਇਸ ਦੀ ਕੀਮਤ 61 ਡਾਲਰ (ਕਰੀਬ 5000 ਰੁਪਏ) ਹੈ। ਇਸ ਦੇ ਨਾਲ ਹੀ ਫੋਨ ‘ਚ ਵਰਤੇ ਜਾਣ ਵਾਲੇ ਰਿਅਰ ਡਿਊਲ-ਲੈਂਸ ਕੈਮਰਾ ਮਾਡਿਊਲ ਦੀ ਕੀਮਤ 35 ਡਾਲਰ (ਕਰੀਬ 2900 ਰੁਪਏ) ਹੈ। ਇਸ ਤੋਂ ਇਲਾਵਾ ਡਿਵਾਈਸ ‘ਚ ਮੌਜੂਦ ਪਾਰਟਸ ਵੀ ਮਹਿੰਗੇ ਹੁੰਦੇ ਹਨ।

 

 

ਆਈਫੋਨ (Apple iPhone) ‘ਚ OLED ਡਿਸਪਲੇ, ਤੇਜ਼ ਪ੍ਰੋਸੈਸਰ ਅਤੇ ਪਤਲੇ ਬੇਜ਼ਲ ਵਰਗੇ ਕਈ ਸ਼ਾਨਦਾਰ ਫੀਚਰਸ ਹੁੰਦੇ ਹਨ। ਐਪਲ ਆਈਫੋਨ (Apple iPhone) ‘ਚ ਆਪਣੇ ਖੁਦ ਦੇ ਬਣੇ ਪ੍ਰੋਸੈਸਰ ਦੀ ਵਰਤੋਂ ਕਰਦੀ ਹੈ। ਇਸ ਤੋਂ ਇਲਾਵਾ ਆਪਰੇਟਿੰਗ ਸਿਸਟਮ ਵੀ ਐਪਲ ਦਾ ਆਪਣਾ ਹੈ, ਇਸ ਲਈ ਐਪਲ ਈਕੋ ਸਿਸਟਮ ਵਿੱਚ ਆਈਫੋਨ (Apple iPhone) ਬਿਲਕੁਲ ਫਿੱਟ ਬੈਠਦਾ ਹੈ। ਤੁਹਾਨੂੰ ਦੱਸ ਦੇਈਏ ਕਿ ਆਈਫੋਨ (Apple iPhone) ਬਣਾਉਣ ਵਾਲੀ ਐਪਲ ਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਆਧਾਰਿਤ ਕੰਪਨੀ ਹੈ। ਆਈਫੋਨ (Apple iPhone) ਸਭ ਤੋਂ ਲਗਜ਼ਰੀ ਡਿਵਾਈਸ ਵਜੋਂ ਜਾਣਿਆ ਜਾਂਦਾ ਹੈ। ਆਈਫੋਨ (Apple iPhone) ਦੁਨੀਆ ਦਾ ਇਕਲੌਤਾ ਅਜਿਹਾ ਸਮਾਰਟਫੋਨ ਹੈ, ਜੋ ਮਹਿੰਗਾ ਹੋਣ ਦੇ ਬਾਵਜੂਦ ਬਾਜ਼ਾਰ ‘ਚ ਲਾਂਚ ਹੋਣ ਤੋਂ ਤੁਰੰਤ ਬਾਅਦ ਆਊਟ ਆਫ ਸਟਾਕ ਹੋ ਜਾਂਦਾ ਹੈ।

Leave a Comment