Baba Murad Shah ji history in Punjabi

ਨਕੋਦਰ ਸ਼ਹਿਰ ਨੂੰ ਪੀਰਾਂ ਫਕੀਰਾਂ ਦੀ ਧਰਤੀ ਕਿਹਾ ਜਾਦਾਂ ਹੈ, ਨਕੋਦਰ ਜਿਸ ਦਾ ਮਤਲਬ ਜਿਸ ਵਰਗਾ ਨਾ ਕੋਈ ਦਰ ,

 Dera Baba Murad Shah ji History in Punjabi

ਜਦ ਵੀ ਨਕੋਦਰ ਸ਼ਹਿਰ ਦਾ ਜਿਕਰ ਹੁੰਦਾ ਹੈ ਤਾਂ ਇੱਕ ਵਾਰ ਬਾਬਾ ਮਰਾਦ ਸ਼ਾਹ ਜੀ ਦੇ ਦਰਬਾਰ ਦਾ ਜਿਕਰ ਜਰੂਰ ਹੁੰਦਾ ਹੈ. ਗੱਲ ਅਜਾਦੀ ਤੋਂ ਪਹਿਲਾਂ ਦੀ ਹੈ ਜਦੋ ਨਕੋਦਰ ਸ਼ਹਿਰ ਵਿੱਚ ਪਾਕਿਸਤਾਨ ਤੋਂ ਆ ਕੇ ਇੱਕ ਫਕੀਰ ਬਾਬੇ ਸ਼ੇਰੇ ਸ਼ਾਹ ਜੀ ਨੇ ਨਕੋਦਰ ਸ਼ਹਿਰ ਨੂੰ ਆਪਣੇ ਰਹਿਣ ਲਈ ਚੁਣਿਆ ਸੀ । ਤਾਂ ਜੋ ਉਹਨਾਂ ਦੀ ਇਬਾਦਤ ਵਿੱਚ ਵਿਗਨ ਨਾ ਪਵੇ, ਤੇ ਕਦੀ ਕਦੀ ਉਹ ਲੋਕਾਂ ਦੇ ਪੱਥਰ ਵੀ ਮਰਦੇ ਸੀ ਤਾਂ ਜੋ ਲੋਕ ਉਹਨਾਂ ਨੂੰ ਪਾਗਲ ਸਮਜਣ ਤੇ ਉਹਨਾਂ ਦੇ ਨੇੜੇ ਨਾ ਆਉਣ, ਬਾਬਾ ਸ਼ੇਰੇ ਸ਼ਾਹ ਜੀ ਜਿਆਦ ਸਮ੍ਹਾਂ ਵਾਰਿਸ ਸ਼ਾਹ ਜੀ ਦੀ ਹੀਰ ਪੜਦੇ ਸੀ.

ਨਕੋਦਰ ਸ਼ਹਿਰ ਵਿੱਚ ਇੱਕ ਜੈਲਦਾਰਾਂ ਦਾ ਪਰਿਵਾਰ ਸੀ ਜੋ ਕਿ ਪੀਰਾਂ ਫਕੀਰਾਂ ਦੀ ਸੇਵਾ ਲਈ ਤਿਆਰ ਰਹਿੰਦੇ ਸੀ, ਇੱਕ ਵਾਰ ਉਹਨਾਂ ਦੇ ਘਰ ਇੱਕ ਫਕੀਰ ਆਏ ਤੇ ਉਹਨਾਂ ਨੇ ਕਿਹਾ ਕਿ ਮੰਗੋਂ ਕਿ ਮੰਗਦੇ ਤਾਂ ਪਰਿਵਾਰ ਵਾਲਿਆਂ ਨੇ ਕਿ ਰੱਬ ਦਾ ਦਿੱਤਾ ਸਭ ਕੁਝ ਹੈ , ਬਸ ਰੱਬ ਦਾ ਨਾਮ ਲੈਣ ਵਾਲਾ ਚਾਹੀਦਾ, ਤਾਂ ਫਕੀਰ ਨੇ ਕਿਹਾ ” ਇੱਕ ਨੇ ਬਲ ਕੀ ਦੋ-ਦੋ ਭਗਵਾਨ ਕਾ ਨਾਮ ਲੈਣ ਵਾਲੇ ਮਿਲੇਗੇ”. ਥੋੜੇ ਟਾਇਮ ਬਾਅਦ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਵਿੱਦਿਆ ਸਾਗਰ ਰੱਖਿਆ ਜਿਸ ਨੂੰ ਕਿ ਅੱਜ ਬਾਬਾ ਮੁਰਾਦ ਸ਼ਾਹ ਜੀ ਦੇ ਨਾਮ ਨਾਲ ਜਾਣਿਆ ਜਾਦਾਂ ਹੈ


ਕਿਵੇਂ ਵਿੱਦਿਆ ਸਾਗਰ ਤੋਂ ਬਾਬਾ ਮੁਰਾਦ ਸ਼ਾਹ ਜੀ ਬਾਣੇ ( Dera Baba Murad Shah ji History in Punjabi)
ਬਾਬਾ ਜੀ ਪੜਾਈ ਵਿੱਚ ਕਾਫੀ ਹੁਸ਼ਿਆਰ ਸੀ, ਉਹ ਪੜਾਈ ਕਰਕੇ ਦਿੱਲੀ ਬਿਜਲੀ ਬੋਰਡ ਵਿੱਚ ਬਤੋਰ S.D.O ਦੇ ਅਹੁਦੇ ਤੇ ਨੋਕਰੀ ਕਰਨ ਲੱਗੇ . ਜਿੱਥੇ ਬਾਬਾ ਜੀ ਨੋਕਰੀ ਕਰਦੇ ਸੀ ਉੱਥੇ ਇੱਕ ਮੁਸਲਮਾਨ ਲੜਕੀ ਕੰਮ ਕਰਦੀ ਸੀ , ਬਾਬਾ ਜੀ ਉਸ ਨੂੰ ਰੂਹਨੀ ਪਿਆਰ ਕਰਦੇ ਸੀ,

ਇੱਕ ਦਿਨ ਉਸ ਲੜਕੀ ਦੀ ਸ਼ਾਦੀ ਪੱਕੀ ਹੋ ਗਈ ਤੇ ਉਹ ਬਾਬਾ ਮੁਰਾਦ ਸ਼ਾਹ ਜੀ ਨੂੰ ਕਹਿੰਦੀ ਕਿ ਜੇ ਮੇਰੇ ਨਾਲ ਵਿਆਹ ਕਰਵਾਉਣਾ ਤਾਂ ਪਹਿਲਾਂ ਮੁਸਲਮਾਨ ਬਣ ਜਾ ਇਹ ਸੁਣ ਕੇ ਬਾਬਾ ਜੀ ਨੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਤੇ ਨੌਕਰੀ ਵੀ ਛੱਡ ਦਿੱਤੀ ਤੇ ਦੁਨੀਆਂ ਦੀ ਹਰ ਚੀਜ ਨਾਲ ਮੋਹ ਟੱਟ ਗਿਆ ਸੀBaba Murad Shah ji History in Punjabi

 

ਤੇ ਉਹਨਾਂ ਨੇ ਰਸਤੇ ‘ਚੋਂ ਵਾਰਿਸ਼ ਸ਼ਾਹ ਦੀ ਹੀਰ ਕਿਤਾਬ ਲਈ ਤੇ ਪੈਦਲ ਹੀ ਨਕੋਦਰ ਸ਼ਹਿਰ ਵੱਲ ਨੂੰ ਤੁਰ ਪਏ. ਰਸਤੇ ਵਿੱਚ ਕੋਈ ਵੀ ਧਾਰਮਿਕ ਸਥਾਨ ਆਉਦਾਂ ਤਾਂ ਉਹ ਉੱਥੇ ਮੱਥਾ ਟੇਕਦੇ ਸੀ, ਜਦੋਂ ਘਰ ਕੋਲ ਪਹੁੰਚੇ ਤਾਂ ਉਹਨਾਂ ਨੂੰ ਬਾਬਾ ਸ਼ੇਰੇ ਸ਼ਾਹ ਜੀ ਦੇ ਦਰਸ਼ਨ ਹੋਏ, ਬਾਬਾ ਸ਼ੇਰੇ ਸ਼ਾਹ ਜੀ ਨੇ ਆਵਾਜ਼ ਮਾਰੀ “ਓਹ੍ਹ ਵਿੱਦਿਆ ਸਾਗਰ ਕਿੱਥੇ ਚੱਲਾਂ ” ਬਾਬਾ ਜੀ ਨੇ ਸੋਚਿਆ ਇਹ ਕੋਈ ਰੁਹਾਨੀ ਬੰਦਾ ਲਗਦਾ,

ਬਾਬਾ ਜੀ ਕੋਲ ਗਏ ਤਾਂ ਸ਼ੇਰੇ ਸ਼ਾਹ ਜੀ ਕਹਿੰਦੇ “ਕਿਓਂ ਫਿਰ ਮੁਸਲਮਾਨ ਬਣਨਾ ” ਬਾਬਾ ਜੀ ਕਹਿੰਦੇ ਹਾਂਜੀ ਬਣਨਾ. ਸ਼ੇਰੇ ਸ਼ਾਹ ਜੀ ਕਹਿੰਦੇ “ਜਾ ਫੇਰ ਇੱਕ ਵਾਰ ਆਪਣੇ ਘਰਦਿਆਂ ਨੂੰ ਮਿਲ ਆ, ਤੇ ਆਕੇ ਟੁੱਟੀ ਪਿਆਰ ਦੀ ਤਾਰ ਨੂੰ ਰੱਬ ਨਾਲ ਜੋੜਲੈ, ਫਿਰ ਨਾ ਮੁਸਲਮਾਨ ਦੀ ਲੋੜ ਤੇ ਨਾ ਹਿੰਦੂ ਦੀ”. ਬਾਬਾ ਮੁਰਾਦ ਸ਼ਾਹ ਜੀ ਘਰ ਜਾ ਕੇ ਸਾਰਿਆਂ ਨੂੰ ਮਿਲ ਆਏ ਤੇ ਸ਼ੇਰੇ ਸ਼ਾਹ ਜੀ ਕੋਲ ਹੀ ਰਿਹਕੇ ਉਨ੍ਹਾਂ ਦੀ ਸੇਵਾ ਕਰਨ ਲੱਗੇ.

Baba Murad Shah ji History in Punjabi

ਬਾਬਾ ਸ਼ੇਰੇ ਸ਼ਾਹ ਜੀ ਨੇ ਬਾਬਾ ਮੁਰਾਦ ਸ਼ਾਹ ਜੀ ਤੋਂ ਕਾਫੀ ਇਮਤਿਹਾਨ ਲਏ, ਓਹ ਸਾਰੇ ਪਾਸ ਕਰਦੇ ਗਏ ਤੇ ਉਨ੍ਹਾਂ ਦੇ ਸਬਤੋਂ ਪਿਆਰੇ ਬਣ ਗਏ. ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਨੌਕਰੀ ਛੱਡ ਕੇ ਜੈਲਦਾਰਾਂ ਦਾ ਮੁੰਡਾ ਇੱਕ ਫਕ਼ੀਰ ਦੇ ਮਗਰ ਲੱਗ ਗਿਆ, ਇਹ ਸਭ ਸੁਣਕੇ

ਬਾਬਾ ਜੀ ਦੇ ਵੱਡੇ ਭਰਾ ਉਨ੍ਹਾਂ ਨੂੰ ਅਕਸਰ ਫੜ ਕੇ ਘਰ ਲੈ ਆਉਂਦੇ ਤੇ ਬਹੁਤ ਵਾਰ ਉਹਨਾਂ ਤੇ ਹੱਥ ਵੀ ਚੁੱਕਦੇ. ਬਾਬਾ ਜੀ ਨੇ ਕਈ ਵਾਰ ਮਨ੍ਹਾਂ ਕੀਤਾ ਤੇ ਕਿਹਾ ਲਾਲਾ ਹੱਥ ਨੀ ਚੁੱਕਣਾ ਪਰ ਬਾਬਾ ਜੀ ਦੇ ਭਰਾ ਨਹੀਂ ਮੰਨੇ, ਬਾਬਾ ਜੀ ਨੇ ਅਖੀਰ ਕਿਹਾ “ਠੀਕ ਹੈ ਲਾਲਾ ਫੇਰ ਤੂੰ ਇੱਦਾਂ ਨੀ ਮੰਨਣਾ, ਹੁਣ ਤੇਨੂੰ ਫੇਰ ਦੇਖਾਂਗੇ ਕੁੱਟਦੇ ਨੂੰ ਜਦ ਤੇਰੇ ਪੁੱਤ ਤੇਰੀ ਅੱਖ਼ਾਂ ਦੇ ਸਾਹਮਣੇ ਫਕ਼ੀਰ ਬਣਨਗੇ” ਫਕ਼ੀਰਾਂ ਦੇ ਮੁੰਹ ਦੇ ਬੋਲ ਹਮੇਸ਼ਾ ਅਟਲ ਹੁੰਦੇ ਨੇ.

 Dera Baba Murad Shah ji History in Punjabi

Leave a Comment